ਰੋਹਿਤ, ਵਿਰਾਟ ਦੀ ਟੈਸਟ 'ਚ ਵਾਪਸੀ, ਸੂਰਿਆਕੁਮਾਰ, ਰਾਹੁਲ ਦੱਖਣੀ ਅਫਰੀਕਾ ਦੌਰੇ ਲਈ ਟੀ-20, ਵਨਡੇ 'ਚ ਕਪਤਾਨੀ ਸੰਭਾਲਣਗੇ

ਨਵੀਂ ਦਿੱਲੀ, 30 ਨਵੰਬਰ (ਏਜੰਸੀ)- ਕਪਤਾਨ ਰੋਹਿਤ ਸ਼ਰਮਾ ਅਤੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਭਾਰਤ ਦੇ ਦੱਖਣੀ ਅਫ਼ਰੀਕਾ ਦੌਰੇ ਦੌਰਾਨ ਵਿਸ਼ਵ ਕੱਪ ਹਾਰਨ ਤੋਂ ਬਾਅਦ ਮੈਦਾਨ 'ਤੇ ਵਾਪਸੀ ਕਰਨ ਲਈ ਤਿਆਰ ਹਨ ਪਰ ਸਿਰਫ਼ ਟੈਸਟ ਫਾਰਮੈਟ ਲਈ । ਰੋਹਿਤ ਦੀ ਗੈਰ-ਮੌਜੂਦਗੀ ਵਿਚ, ਸੂਰਿਆਕੁਮਾਰ ਯਾਦਵ ਟੀ-20 ਫਾਰਮੈਟ ਵਿਚ ਟੀਮ ਦੀ ਕਪਤਾਨੀ ਦੀ ਭੂਮਿਕਾ ਨੂੰ ਸੰਭਾਲਣਾ ਜਾਰੀ ਰੱਖੇਗਾ ਅਤੇ ਰਵਿੰਦਰ ਜਡੇਜਾ ਉਸ ਦੇ ਡਿਪਟੀ ਵਜੋਂ ਕੰਮ ਕਰਨਗੇ । ਤਿੰਨ ਵਨਡੇ ਮੈਚਾਂ ਲਈ ਕੇਐਲ ਰਾਹੁਲ ਕਪਤਾਨੀ ਸੰਭਾਲਣਗੇ । 50 ਓਵਰਾਂ ਦੇ ਫਾਰਮੈਟ ਵਿਚ ਯੁਜਵੇਂਦਰ ਚਾਹਲ ਅਤੇ ਸੰਜੂ ਸੈਮਸਨ ਦੀ ਵਾਪਸੀ ਵੀ ਹੋਵੇਗੀ।