ਚੀਨੀ ਰਾਸ਼ਟਰਪਤੀ ਤਿੰਨ ਸਾਲਾਂ ਵਿਚ ਪਹਿਲੀ ਵਾਰ ਅਰਥਵਿਵਸਥਾ ਦੇ ਕਮਜ਼ੋਰ ਹੋਣ ਕਾਰਨ ਸ਼ੰਘਾਈ ਦਾ ਕੀਤਾ ਦੌਰਾ
ਬੀਜਿੰਗ [ਚੀਨ], 30 ਨਵੰਬਰ (ਏਐਨਆਈ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਿੰਨ ਸਾਲਾਂ ਵਿਚ ਪਹਿਲੀ ਵਾਰ ਸ਼ੰਘਾਈ ਦਾ ਦੌਰਾ ਕੀਤਾ ਹੈ । ਚੀਨੀ ਸਰਕਾਰੀ ਸਿਨਹੂਆ ਨਿਊਜ਼ ਏਜੰਸੀ ਦੇ ਅਨੁਸਾਰ, ਸ਼ੀ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਯਾਤਰਾ ਕੀਤੀ ਅਤੇ ਸ਼ੰਘਾਈ ਫਿਊਚਰਜ਼ ਐਕਸਚੇਂਜ, ਝਾਂਗਜਿਆਂਗ ਹਾਈ-ਟੈਕ ਪਾਰਕ ਵਿਚ ਇਕ ਤਕਨੀਕੀ ਪ੍ਰਦਰਸ਼ਨੀ ਦਾ ਦੌਰਾ ਕੀਤਾ।