ਬਿਨਾਂ ਇਜਾਜ਼ਤ ਦੇ ਅਨਿਲ ਕਪੂਰ ਦੀ ਨਹੀਂ ਇਸਤੇਮਾਲ ਹੋਵੇਗੀ ਤਸਵੀਰ ਅਤੇ ਆਵਾਜ਼
ਮੁੰਬਈ , 21 ਸਤੰਬਰ -ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਦਿੱਲੀ ਹਾਈ ਕੋਰਟ 'ਚ ਅਰਜ਼ੀ ਦਾਇਰ ਕੀਤੀ ਸੀ । ਦਿੱਲੀ ਹਾਈ ਕੋਰਟ ਨੇ ਇਸ ਅਰਜ਼ੀ 'ਤੇ ਹੁਕਮ ਜਾਰੀ ਕੀਤਾ ਹੈ । ਹੁਕਮਾਂ ਮੁਤਾਬਿਕ ਅਨਿਲ ਕਪੂਰ ਦੀ ਆਵਾਜ਼ ਅਤੇ ਸਟਾਈਲ ਦੀ ਬਿਨਾਂ ਇਜਾਜ਼ਤ ਦੇ ਇਸਤੇਮਾਲ 'ਤੇ ਪਾਬੰਦੀ ਲਗਾਈ ਗਈ ਹੈ।