ਉਮੀਦ ਹੈ ਕਿ ਮੌਜਾਂ ਹੀ ਮੌਜਾਂ ਫ਼ਿਲਮ ਲੋਕਾਂ ਨੂੰ ਪਸੰਦ ਆਵੇਗੀ-ਗਿੱਪੀ ਗਰੇਵਾਲ
ਮੁੰਬਈ, 22 ਸਤੰਬਰ-ਪੰਜਾਬੀ ਫ਼ਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਲਾਂਚ ਮੌਕੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਦਰਸ਼ਕ ਇਸ ਫ਼ਿਲਮ ਨੂੰ ਦੇਖ ਕੇ ਹੱਸਣ। ਲੋਕਾਂ ਨੇ ਮੇਰੀ ਪਿਛਲੀ ਫਿਲਮ 'ਕੈਰੀ ਆਨ ਜੱਟਾ' ਨੂੰ ਬਹੁਤ ਪਸੰਦ ਕੀਤਾ ਸੀ। ਅੱਜ ਸਲਮਾਨ ਖ਼ਾਨ ਨੇ ਸਾਡੀ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਹੈ। ਇੰਡਸਟਰੀ ਵੀ ਪੰਜਾਬੀ ਫ਼ਿਲਮਾਂ ਦਾ ਸਮਰਥਨ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਸਾਡੀ ਫ਼ਿਲਮ ਲੋਕਾਂ ਨੂੰ ਪਸੰਦ ਆਵੇਗੀ। ਦਰਸ਼ਕਾਂ ਨੇ ਸਾਡੇ ਟ੍ਰੇਲਰ ਦਾ ਆਨੰਦ ਲਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਫ਼ਿਲਮ ਵੀ ਚੰਗਾ ਕਾਰੋਬਾਰ ਕਰੇਗੀ।