ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਨੇ ਮੈਂਬਰੀ ਤੋ ਦਿੱਤਾ ਅਸਤੀਫਾ

ਕੈਲਗਰੀ, 23 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਸਾਬੀ ਮਰਵਾਹ ਵਲੋਂ ਸੈਨੇਟ ਦੀ ਮੈਂਬਰੀ ਤੋ ਅਸਤੀਫਾ ਦੇ ਦਿੱਤਾ ਗਿਆ ਹੈ। ਮਰਵਾਹ ਨੂੰ ਫੈਂਡਰਲ ਸਰਕਾਰ ਵਲੋਂ ਅਕਤੂਬਰ 2016 ਵਿਚ ਸੈਨੇਟਰ ਨਿਯੁਕਤ ਕੀਤਾ ਗਿਆ ਸੀ। ਇਸ ਅਹੁਦੇ ਦੀ ਮਿਆਦ 2026 ਵਿਚ ਪੂਰੀ ਹੋਈ ਸੀ। ਭਾਰਤ ਦੇ ਜੰਮਪਲ ਸਾਬੀ ਮਰਵਾਹ ਦਿੱਲੀ ਯੂਨੀਵਰਸਿਟੀ ਤੋਂ ਇਕਨਾਮਿਕਸ ਵਿਚ ਮਾਸਟਰ ਹਨ। ਮਰਵਾਹ ਵਲੋਂ ਕੈਨੇਡੀਅਨ ਸੈਨੇਟਰ ਦੇ ਸਨਮਾਨਯੋਗ ਅਹੁਦੇ ਤੋਂ ਅਸਤੀਫਾ ਦਿੱਤੇ ਦੇ ਕਾਰਣਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀ ਚੱਲ ਸਕਿਆ।