2024 ਦੀਆਂ ਚੋਣਾਂ ਕਾਗਜ਼ਾਂ ’ਤੇ ਹੋਣੀ ਚਾਹੀਦੀ ਹੈ- ਮਨੀਸ਼ ਤਿਵਾੜੀ
ਨਵੀਂ ਦਿੱਲੀ, 23 ਸਤੰਬਰ- ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ 2024 ਦੀਆਂ ਚੋਣਾਂ ਕਾਗਜ਼ੀ ਬੈਲਟ ’ਤੇ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਇੰਨਾ ਕੀਮਤੀ ਹੈ ਕਿ ਤਕਨਾਲੋਜੀ ਨੂੰ ਛੱਡ ਦਿੱਤਾ ਜਾਵੇ। ਸਵਾਲ ਇਹ ਨਹੀਂ ਹੈ ਕਿ ਈ.ਵੀ.ਐਮ. ਨਾਲ ਛੇੜਛਾੜ ਕੀਤੀ ਜਾਂਦੀ ਹੈ। ਸਵਾਲ ਇਹ ਹੈ ਕਿ ਈ.ਵੀ.ਐਮ. ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਇਹ ਕਾਰਨ ਕਾਗਜ਼ੀ ਬੈਲਟ ’ਤੇ ਵਾਪਸ ਜਾਣ ਲਈ ਕਾਫ਼ੀ ਹੈ। ਆਖ਼ਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅੰਤ ਵਿਚ ਇਕ ਮਸ਼ੀਨ ਹੀ ਹੈ ਅਤੇ ਕਿਸੇ ਵੀ ਮਸ਼ੀਨ ਵਾਂਗ ਇਸ ਵਿਚ ਧਾਂਦਲੀ ਕੀਤੀ ਜਾ ਸਕਦੀ ਹੈ, ਇਸ ਨੂੰ ਹੈਕ ਕੀਤਾ ਜਾ ਸਕਦਾ ਹੈ, ਇਸ ਨੂੰ ਰੋਕਿਆ ਜਾ ਸਕਦਾ ਹੈ, ਇਸ ਨਾਲ ਖ਼ੇਡਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਥੋਂ ਤੱਕ ਕਿ ਜਿਨ੍ਹਾਂ ਦੇਸ਼ਾਂ ਨੇ ਇਲੈਕਟਰਿਕ ਵੋਟਿੰਗ ਮਸ਼ੀਨਾਂ ਨੂੰ ਅਪਣਾਇਆ ਸੀ, ਉਹ ਵੀ ਸਾਧਾਰਨ ਕਾਰਨ ਕਰਕੇ ਕਾਗਜ਼ੀ ਬੈਲਟ ’ਤੇ ਵਾਪਸ ਚਲੇ ਗਏ ਹਨ ਕਿ ਉਨ੍ਹਾਂ ਵਿਚ ਦਖ਼ਲਅੰਦਾਜ਼ੀ ਕੀਤੀ ਜਾ ਸਕਦੀ ਹੈ। ਇਸ ਲਈ ਅਜਿਹੇ ਹਾਲਾਤ ਵਿਚ 2024 ਦੀਆਂ ਚੋਣਾਂ ਕਾਗਜ਼ਾਂ ’ਤੇ ਹੀ ਹੋਣੀਆਂ ਚਾਹੀਦੀਆਂ ਹਨ।