JALANDHAR WEATHER

ਅਸੀਂ ਸਿਰਫ਼ ਭਾਜਪਾ ਨਾਲ ਹੀ ਨਹੀਂ ਲੜ ਰਹੇ- ਕਾਂਗਰਸ ਪ੍ਰਧਾਨ

ਜੈਪੁਰ, 23 ਸਤੰਬਰ- ਅੱਜ ਇੱਥੇ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਸਿਰਫ਼ ਭਾਜਪਾ ਨਾਲ ਹੀ ਨਹੀਂ ਲੜ ਰਹੇ ਹਾਂ…। ਭਾਜਪਾ ਨੇ ਚੋਣਾਂ ਵਿਚ ਸਾਡੇ ਖ਼ਿਲਾਫ਼ ਚਾਰ ਉਮੀਦਵਾਰ ਉਤਾਰੇ ਹਨ। ਇਕ ਉਨ੍ਹਾਂ ਦਾ ਆਪਣਾ ਹੈ, ਇਕ ਈ.ਡੀ. ਦਾ ਹੈ, ਇਕ ਸੀ.ਬੀ.ਆਈ. ਦਾ ਹੈ ਅਤੇ ਇਕ ਇਨਕਮ ਟੈਕਸ ਦਾ ਹੈ, ਅਸੀਂ ਇਨ੍ਹਾਂ ਸਾਰਿਆਂ ਵਿਰੁੱਧ ਜਿੱਤਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਵਿਚ ਹਰ ਭਾਈਚਾਰੇ ਦੇ ਲੋਕ ਹਨ ਜਦਕਿ ਭਾਜਪਾ ਕਦੇ ਵੀ ਨੇੜੇ ਨਹੀਂ ਆਉਣ ਦਿੰਦੀ। ਇੱਥੋਂ ਤੱਕ ਕਿ ਉਨ੍ਹਾਂ ਨੇ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਵੀ ਸੱਦਾ ਨਹੀਂ ਦਿੱਤਾ। ਉਨ੍ਹਾਂ ਨੂੰ ਕਿਉਂ ਨਹੀਂ ਸੱਦਿਆ? ਉਨ੍ਹਾਂ ਕਿਹਾ ਕਿ ਤੁਸੀਂ ਸਿਨੇਮਾ ਵਾਲਿਆਂ ਨੂੰ ਬੁਲਾਉਂਦੇ ਹੋ, ਤੁਸੀਂ ਆਪਣੇ ਲੋਕਾਂ ਨੂੰ ਬੁਲਾ- ਬੁਲਾ ਕੇ ਦਿਖਾਉਂਦੇ ਹੋ। ਤੁਸੀਂ ਰਾਸ਼ਟਰਪਤੀ ਨੂੰ ਕਿਉਂ ਨਹੀਂ ਬੁਲਾਇਆ? ਤੁਸੀਂ ਰਾਸ਼ਟਰਪਤੀ ਦਾ ਅਪਮਾਨ ਕਰਦੇ ਹੋ। ਇੱਥੋਂ ਤੱਕ ਕਿ ਜਦੋਂ (ਨਵੀਂ ਸੰਸਦ ਭਵਨ) ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਤਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਹੀਂ ਬੁਲਾਇਆ ਗਿਆ ਸੀ। ਕਿਉਂਕਿ ਉਹ ਅਛੂਤ ਹਨ। ਜੇਕਰ ਨੀਂਹ ਕਿਸੇ ਅਛੂਤ ਦੇ ਹੱਥਾਂ ਨਾਲ ਰੱਖੀ ਜਾਂਦੀ ਤਾਂ ਉਸ ਨੂੰ ਗੰਗਾ ਜਲ ਨਾਲ ਧੋਣਾ ਪੈਂਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ