ਏਸ਼ਿਆਈ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਇਆ ਸ਼ੁਰੂ
ਚੀਨ, 23 ਸਤੰਬਰ- 19ਵੀਆਂ ਏਸ਼ੀਆਈ ਖ਼ੇਡਾਂ ਅੱਜ ਤੋਂ ਚੀਨ ਦੇ ਹਾਂਗਜ਼ੂ ਵਿਚ ਸ਼ੁਰੂ ਹੋ ਰਹੀਆਂ ਹਨ। ਇਨ੍ਹਾਂ ਖ਼ੇਡਾਂ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਬਿਗ ਲੋਟਸ ਨਾਮ ਦੇ ਹਾਂਗਜ਼ੂ ਓਲੰਪਿਕ ਖ਼ੇਡ ਸਟੇਡੀਅਮ ਵਿਚ ਸ਼ੁਰੂ ਹੋਇਆ। ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪ੍ਰਸਿੱਧ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਉਦਘਾਟਨੀ ਸਮਾਰੋਹ ਵਿਚ ਰਾਸ਼ਟਰੀ ਝੰਡਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ।