JALANDHAR WEATHER

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਸ਼ਾਮ ਲਹਿਰਾਗਾਗਾ-ਸੁਨਾਮ ਸੜਕ ’ਤੇ ਹੋਏ ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਗੁਰਮੀਤ ਸਿੰਘ ਉਰਫ਼ ਕਾਕਾ ਵਾਸੀ ਮਾਸਟਰ ਕਲੋਨੀ ਸੁਨਾਮ ਮੋਟਰਸਾਈਕਲ ’ਤੇ ਆਪਣੀ ਹੀ ਕਲੋਨੀ ਦੇ ਵਿਕਾਸ ਸੋਨੀ ਦੇ ਮੋਟਰਸਾਈਕਲ ਨਾਲ ਟੋਚਨ ਪਾ ਕੇ ਬਰੇਟਾ ਤੋਂ ਸੁਨਾਮ ਆ ਰਿਹਾ ਸੀ। ਜਿਵੇਂ ਹੀ ਉਹ ਲਹਿਰਾਗਾਗਾ-ਸੁਨਾਮ ਸੜਕ ’ਤੇ ਪਿੰਡ ਖੋਖਰ ਦੇ ਬੱਸ ਅੱਡੇ ਨੇੜੇ ਆਏ ਤਾਂ ਕੋਈ ਅਣਪਛਾਤਾ ਵਾਹਨ  ਗੁਰਮੀਤ ਸਿੰਘ ਉਰਫ਼ ਕਾਕਾ ਦੇ ਮੋਟਰਸਾਈਕਲ ਨੂੰ ਫੇਟ ਮਾਰ ਗਿਆ। ਜਿਸ ਕਾਰਨ ਗੁਰਮੀਤ ਸਿੰਘ ਉਰਫ਼ ਕਾਕਾ (35) ਪੁੱਤਰ ਨਵੀਨ ਕੁਮਾਰ ਵਾਸੀ ਮਾਸਟਰ ਕਲੋਨੀ ਸੁਨਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਤੋਂ ਅਗਲੇ ਮੋਟਰਸਾਈਕਲ ’ਤੇ ਸਵਾਰ ਇਕ ਔਰਤ ਅਤੇ ਵਿਕਾਸ ਸੋਨੀ ਵਾਲ-ਵਾਲ ਬੱਚ ਗਏ। ਉਨਾਂ ਕਿਹਾ ਕਿ ਪੁਲਿਸ ਵਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ