ਭਤੀਜਾਵਾਦ ਵਿਚ ਡੁੱਬੀ ਪਾਰਟੀ ਅਤੇ ਵੰਸ਼ਵਾਦ ਦੀ ਮਾਨਸਿਕਤਾ ਦੇ ਗੁਲਾਮ ਲੋਕ ਕੁਝ ਨਹੀਂ ਸਮਝ ਸਕਣਗੇ - ਮਨੋਹਰ ਲਾਲ ਖੱਟਰ
ਚੰਡੀਗੜ੍ਹ, 23 ਸਤੰਬਰ -ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕੀਤਾ ਕਿ ਭਤੀਜਾਵਾਦ ਵਿਚ ਡੁੱਬੀ ਪਾਰਟੀ ਅਤੇ ਵੰਸ਼ਵਾਦ ਦੀ ਮਾਨਸਿਕਤਾ ਦੇ ਗੁਲਾਮ ਲੋਕ ਇਹ ਨਹੀਂ ਸਮਝ ਸਕਣਗੇ ਕਿ ਪ੍ਰਧਾਨ ਮੰਤਰੀ ਅਤੇ ਮੈਂ ਦੇਸ਼ ਦੇ 140 ਕਰੋੜ ਅਤੇ ਹਰਿਆਣਾ ਦੇ 3.25 ਕਰੋੜ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਾਂ । ਮੈਂ ਨਹੀਂ ਸਗੋਂ ਸਾਡੇ ਪਰਿਵਾਰ ਦੇ ਲੋਕ ਜੋ ਕਾਂਗਰਸ ਨੂੰ ਜਵਾਬ ਦੇਣਗੇ।