JALANDHAR WEATHER

ਮਹਾਰਾਸ਼ਟਰ: ਠਾਣੇ ਦੀ ਕੰਪਨੀ 'ਚ ਗੈਸ ਕੰਟੇਨਰ 'ਚ ਧਮਾਕਾ, 2 ਦੀ ਮੌਤ, 6 ਜ਼ਖਮੀ

ਮੁੰਬਈ , 23 ਸਤੰਬਰ - ਮਹਾਰਾਸ਼ਟਰ ਦੇ ਠਾਣੇ ਵਿਚ ਇਕ ਕੰਪਨੀ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ ਘੱਟੋ-ਘੱਟ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ । ਪੁਲਿਸ ਨੇ ਇਹ ਜਾਣਕਾਰੀ ਦਿੱਤੀ । ਸੈਂਚੁਰੀ ਰੇਅਨ ਕੰਪਨੀ 'ਚ ਇਹ ਹਾਦਸਾ ਸਵੇਰੇ 10.45 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਗੈਸ ਕੰਟੇਨਰ ਨੂੰ ਕੰਪਨੀ ਦੇ ਅਹਾਤੇ 'ਚ ਲਿਆਂਦਾ ਗਿਆ ਸੀ ਅਤੇ ਕਰਮਚਾਰੀ ਇਸ ਨੂੰ ਕਾਰਬਨ ਡਾਈਸਲਫਾਈਡ ਗੈਸ ਨਾਲ ਭਰਨ ਲਈ ਤਿਆਰ ਕਰ ਰਹੇ ਸਨ । ਅਚਾਨਕ ਇਕ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਫੈਕਟਰੀ ਦੀ ਇਮਾਰਤ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਹਿੱਲ ਗਈਆਂ। ਇਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ