ਦੂਰ-ਦੁਰਾਡੇ ਦੇ ਇਲਾਕਿਆਂ ਚ ਵੀ ਕਿਤਾਬਾਂ ਬੱਚਿਆਂ ਤੱਕ ਮੁਫ਼ਤ ਪਹੁੰਚ ਰਹੀਆਂ ਹਨ ਕਿਤਾਬਾਂ-ਪ੍ਰਧਾਨ ਮੰਤਰੀ
ਨਵੀਂ ਦਿੱਲੀ, 24 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ' ਕਿਹਾ "ਸਾਡੇ ਦੇਸ਼ ਵਿਚ ਸਿੱਖਿਆ ਨੂੰ ਇਕ ਸੇਵਾ ਵਜੋਂ ਦੇਖਿਆ ਜਾਂਦਾ ਹੈ... ਨੈਨੀਤਾਲ ਜ਼ਿਲ੍ਹੇ ਦੇ ਨੌਜਵਾਨਾਂ ਨੇ ਬੱਚਿਆਂ ਲਈ ਇੱਕ ਅਨੋਖੀ 'ਘੋੜਾ ਲਾਇਬ੍ਰੇਰੀ' ਸ਼ੁਰੂ ਕੀਤੀ ਹੈ। ਬਹੁਤ ਹੀ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵੀ ਕਿਤਾਬਾਂ ਬੱਚਿਆਂ ਤੱਕ ਪਹੁੰਚ ਰਹੀਆਂ ਹਨ ਅਤੇ ਇਹ ਹੀ ਨਹੀਂ, ਇਹ ਸੇਵਾ ਬਿਲਕੁਲ ਮੁਫ਼ਤ ਹੈ। ..11 ਸਾਲ ਦੀ ਹੈਦਰਾਬਾਦ ਦੀ ਅਕਰਸ਼ਨਾ ਬੱਚਿਆਂ ਲਈ ਸੱਤ ਲਾਇਬ੍ਰੇਰੀਆਂ ਦਾ ਪ੍ਰਬੰਧ ਕਰਦੀ ਹੈ। ਜਿਸ ਤਰ੍ਹਾਂ ਉਹ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਵਿੱਚ ਯੋਗਦਾਨ ਪਾ ਰਹੀ ਹੈ, ਉਹ ਪ੍ਰੇਰਨਾਦਾਇਕ ਹੈ,।