ਚੰਦਰਬਾਬੂ ਨਾਇਡੂ ਨੂੰ ਅਦਾਲਤ ਦਾ ਇਕ ਹੋਰ ਝਟਕਾ, ਨਿਆਇਕ ਹਿਰਾਸਤ 5 ਅਕਤੂਬਰ ਤੱਕ ਵਧਾਈ

ਅਮਰਾਵਤੀ, 24 ਸਤੰਬਰ - ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੀ ਏਸੀਬੀ ਅਦਾਲਤ ਨੇ ਕਥਿਤ ਹੁਨਰ ਵਿਕਾਸ ਨਿਗਮ ਘੁਟਾਲੇ 'ਚ ਐਤਵਾਰ ਨੂੰ ਟੀਡੀਪੀ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੀ ਨਿਆਂਇਕ ਹਿਰਾਸਤ 5 ਅਕਤੂਬਰ ਤੱਕ ਵਧਾ ਦਿੱਤੀ ਹੈ ।