ਛੱਤੀਸਗੜ੍ਹ: ਹਾਊਸਿੰਗ ਜਸਟਿਸ ਕਾਨਫ਼ਰੰਸ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਪੁੱਜੇ ਰਾਹੁਲ ਗਾਂਧੀ
ਰਾਏਪੁਰ, 25 ਸਤੰਬਰ- ਕਾਂਗਰਸ ਸਾਂਸਦ ਰਾਹੁਲ ਗਾਂਧੀ ਹਾਊਸਿੰਗ ਜਸਟਿਸ ਕਾਨਫ਼ਰੰਸ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਛੱਤੀਸਗੜ੍ਹ ਪਹੁੰਚ ਗਏ ਹਨ। ਉੱਥੇ ਉਨ੍ਹਾਂ ਨੇ ਬਿਲਾਸਪੁਰ ਜ਼ਿਲ੍ਹੇ ਵਿਚ ਹਾਊਸਿੰਗ ਜਸਟਿਸ ਕਾਨਫ਼ਰੰਸ ਪ੍ਰੋਗਰਾਮ ਵਿਚ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਇੱਥੇ ਮੁੱਖ ਮੰਤਰੀ ਗ੍ਰਾਮੀਣ ਆਵਾਸ ਨਿਆਂ ਯੋਜਨਾ ਦੀ ਸ਼ੁਰੂਆਤ ਕਰਨਗੇ।