ਏਸ਼ਿਆਈ ਖੇਡਾਂ:ਵੁਸ਼ੂ ਚ ਭਾਰਤ ਲਈ ਕਾਂਸੀ ਦਾ ਤਗਮਾ ਪੱਕਾ

ਹਾਂਗਝਾਓ, 25 ਸਤੰਬਰ - ਚੀਨ ਦੇ ਹਾਂਗਝਾਓ 'ਚ ਚੱਲ ਰਹੀਆਂ ਏਸ਼ਿਆਈ ਖੇਡਾਂ 'ਚ ਵੁਸ਼ੂ 'ਚ ਭਾਰਤ ਦੀਆਂ ਤਗਮੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਦਿਆਂ ਮਨੀਪੁਰ ਦੀ ਰੋਸ਼ੀਬੀਨਾ ਨੌਰੇਮ ਦੇਵੀ ਨੇ ਔਰਤਾਂ ਦੇ 60 ਕਿਲੋਗ੍ਰਾਮ ਵਰਗ 'ਚ ਸੈਮੀਫਾਈਨਲ 'ਚ ਪ੍ਰਵੇਸ਼ ਕਰਦਿਆਂ ਭਾਰਤ ਲਈ ਕਾਂਸੀ ਦਾ ਤਗਮਾ ਪੱਕਾ ਕਰ ਲਿਆ ਹੈ।