ਪਤਾ ਨਹੀਂ ਕਦੋਂ ਲਾਗੂ ਹੋਵੇਗਾ ਮਹਿਲਾ ਰਾਖਵਾਂਕਰਨ - ਅਖਿਲੇਸ਼ ਯਾਦਵ
ਭੋਪਾਲ, 28 ਸਤੰਬਰ- ਮੱਧ ਪ੍ਰਦੇਸ਼ ਦੇ ਛਤਰਪੁਰ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਨੂੰ ਲੋਕ ਸਭਾ ’ਚ ਇਹ ਕਹਿ ਕੇ ਪਾਸ ਕਰ ਦਿੱਤਾ ਗਿਆ ਕਿ ਇਹ ਸਕੀਮ ਮਾਵਾਂ-ਭੈਣਾਂ ਦੇ ਸਨਮਾਨ ਲਈ ਲਿਆਂਦੀ ਗਈ ਹੈ। ਭਾਜਪਾ ਦੇ ਲੋਕ ਇਸ ਨੂੰ ਬੜੀ ਧੂਮਧਾਮ ਨਾਲ ਪ੍ਰਚਾਰ ਰਹੇ ਹਨ ਪਰ ਪਤਾ ਨਹੀਂ ਇਹ ਕਦੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਘੱਟੋ-ਘੱਟ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਉਮੀਦਵਾਰਾਂ ਦੀ ਸੂਚੀ ਵਿਚ 33% ਔਰਤਾਂ ਦੇ ਨਾਂ ਹੋਣੇ ਚਾਹੀਦੇ ਹਨ, ਜੇਕਰ ਉਹ ਅਜਿਹਾ ਨਹੀਂ ਕਰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਧੋਖਾ ਦੇਣ ਲਈ ਬਿੱਲ ਪਾਸ ਕੀਤਾ ਗਿਆ ਹੈ। ਫਿਲਹਾਲ ਮੌਜੂਦਾ ਸੂਚੀ ਵਿਚ ਅਜਿਹਾ ਨਜ਼ਰ ਨਹੀਂ ਆ ਰਿਹਾ ਹੈ। ਸਮਾਜਵਾਦੀ ਪਾਰਟੀ ਆਪਣੇ ਪੱਧਰ ’ਤੇ ਇਸ ’ਤੇ ਵਿਚਾਰ ਕਰੇਗੀ।