ਏਸ਼ਿਆਈ ਖ਼ੇਡਾਂ ’ਚ ਭਾਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਮਕ ਰਿਹਾ ਹੈ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 4 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਏਸ਼ਿਆਈ ਖ਼ੇਡਾਂ ’ਚ ਭਾਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਮਕ ਰਿਹਾ ਹੈ, ਕਿਉਂਕਿ ਦੇਸ਼ ਨੇ ਖ਼ੇਡਾਂ ਦੇ ਹਾਂਗਜ਼ੂ ਐਡੀਸ਼ਨ ’ਚ 71 ਤਗਮੇ ਜਿੱਤੇ ਹਨ। ਪ੍ਰਧਾਨ ਮੰਤਰੀ ਨੇ ਇਸ ਨੂੰ ਪੂਰੇ ਦੇਸ਼ ਲਈ ਮਾਣ ਵਾਲਾ ਪਲ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਹਰ ਤਗਮਾ ਸਖ਼ਤ ਮਿਹਨਤ ਅਤੇ ਜਨੂੰਨ ਦੇ ਜੀਵਨ ਸਫ਼ਰ ਨੂੰ ਉਜਾਗਰ ਕਰਦਾ ਹੈ। ਸਾਡੇ ਅਥਲੀਟਾਂ ਨੂੰ ਵਧਾਈਆਂ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ ਜਕਾਰਤਾ ਅਤੇ ਪਾਲੇਮਬਾਂਗ ਵਿਚ 2018 ਦੀਆਂ ਏਸ਼ਿਆਈ ਖ਼ੇਡਾਂ ਵਿਚ ਸਾਹਮਣੇ ਆਇਆ ਸੀ ਜਦੋਂ ਦੇਸ਼ ਦੇ ਅਥਲੀਟਾਂ ਨੇ 16 ਸੋਨ, 23 ਚਾਂਦੀ ਅਤੇ 31 ਕਾਂਸੀ ਸਮੇਤ 70 ਤਗਮੇ ਜਿੱਤ ਕੇ ਵਾਪਸੀ ਕੀਤੀ ਸੀ।