ਐਨ.ਡੀ.ਆਰ.ਐਫ਼. ਦੀ ਟੀਮ ਨੇ ਸਿੰਗਟਾਮ ਤੋਂ ਬਚਾਏ 7 ਵਿਅਕਤੀ


ਸਿੱਕਮ, 4 ਅਕਤੂਬਰ- ਐਨ.ਡੀ.ਆਰ.ਐਫ਼. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਨੇ ਸਿੱਕਮ ਦੇ ਸਿੰਗਟਾਮ ਤੋਂ 7 ਵਿਅਕਤੀਆਂ ਨੂੰ ਬਚਾਇਆ, ਜਿੱਥੇ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਐਨ.ਡੀ.ਆਰ.ਐਫ਼. ਦੀ ਇਕ ਟੀਮ ਗੰਗਟੋਕ ਅਤੇ ਦੋ ਟੀਮਾਂ ਸਿੱਕਮ ਦੇ ਨਾਲ ਲੱਗਦੇ ਖ਼ੇਤਰਾਂ ਵਿਚ ਪੱਛਮੀ ਬੰਗਾਲ ਵਿਚ ਤਾਇਨਾਤ ਹੈ।