ਸੋਚਿਆ ਨਹੀਂ ਸੀ ਕਿ ਇਕ ਪਾਰਟੀ ਦੇ ਇੰਨੇ ਵੱਡੇ ਲੀਡਰ ਇੰਨੇ ਵੱਡੇ ਘਪਲਿਆਂ ਵਿਚ ਫਸ ਜਾਣਗੇ - ਦਲਜੀਤ ਚੀਮਾ

ਚੰਡੀਗੜ੍ਹ , 4 ਅਕਤੂਬਰ (ਏਐਨਆਈ) : 'ਆਪ' ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ 'ਆਪ’ ਦਾ ਜਨਮ 'ਇੰਡੀਆ ਅਗੇਂਸਟ ਕਰੱਪਸ਼ਨ' 'ਚੋਂ ਹੋਇਆ ਹੈ । ਉਨ੍ਹਾਂ ਨੇ ਦੇਸ਼ 'ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਮਜ਼ਬੂਤ ਲੋਕਪਾਲ ਬਣਾਉਣ ਦੀ ਗੱਲ ਕਹੀ ਸੀ ਪਰ ਲੋਕਾਂ ਨੇ ਸੋਚਿਆ ਨਹੀਂ ਸੀ ਕਿ ਇੰਨੇ ਥੋੜੇ ਸਮੇਂ ਵਿਚ ਇਕ ਪਾਰਟੀ ਦੇ ਇੰਨੇ ਵੱਡੇ ਨੇਤਾ ਇੰਨੇ ਵੱਡੇ ਘਪਲਿਆਂ ਵਿਚ ਫਸ ਜਾਣਗੇ। ਪੰਜਾਬ ਦੀ ਆਬਕਾਰੀ ਨੀਤੀ ਦੀ ਅਸਲੀਅਤ ਵੀ ਸਾਹਮਣੇ ਆਉਣੀ ਚਾਹੀਦੀ ਹੈ । ਕੇਜਰੀਵਾਲ ਦੱਸੇ ਕਿ ਕੀ ਇਹ ਇਮਾਨਦਾਰੀ ਹੈ ?