JALANDHAR WEATHER

ਫੈਡਰਲ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਮਦਨੀ ਦੀ ਲੋੜ ਨੂੰ ਵਧਾਇਆ

 ਕੈਲਗਰੀ, 8 ਦਸੰਬਰ (ਜਸਜੀਤ ਸਿੰਘ ਧਾਮੀ)-ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿਚ ਕੰਮ ਕਰ ਸਕਦੇ ਹਨ ਇਮੀਗ੍ਰੇਸ਼ਨ,ਰਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਮਾਰਕ ਮਿਲਰ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਕਿਹਾ ਕੈਨੇਡਾ ਵਿਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਵਿਦੇਸ਼ੀਆਂ ਨੂੰ ਇਸ ਸਮੇਂ ਲੋੜੀਂਦੇ ਫੰਡਾਂ ਦੀ ਦੁੱਗਣੀ ਰਕਮ ਦੀ ਲੋੜ ਹੋਵੇਗੀ।ਉਨਾਂ ਕਿਹਾ ਕਿ ਅਗਲੇ ਸਾਲ ਤੋਂ ਸੰਭਾਵੀ ਵਿਦਿਆਰਥੀਆਂ ਨੂੰ ਯਾਤਰਾ ਅਤੇ ਟਿਊਸ਼ਨ ਦਾ ਭੁਗਤਾਨ ਕਰਨ ਤੋਂ ਇਲਾਵਾ ਦੋ ਦਹਾਕਿਆਂ ਤੋਂ ਲਾਗੂ 10 ਹਾਜ਼ਰ ਡਾਲਰ ਦੀ ਲੋੜ ਦੀ ਬਜਾਏ 20,635 ਡਾਲਰ ਤੱਕ ਦਿਖਾਉਣੇ ਪੈਣਗੇ। ਰਹਿਣ ਦੇ ਖ਼ਰਚਿਆਂ ਲਈ ਸਟੈਟਿਸਟਿਕਸ ਕੈਨੇਡਾ ਬੈਂਚਮਾਰਕ ਦੇ ਆਧਾਰ 'ਤੇ ਰਕਮ ਨੂੰ ਸਾਲਾਨਾ ਐਡਜਸਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਜੋ ਪਹਿਲਾਂ 20 ਘੰਟੇ ਕੰਮ ਕਰ ਸਕਦੇ ਸਨ, ਉਸ ਬਾਰੇ ਵੀ ਸਮੀਖਿਆ ਕਰ ਰਹੇ ਹਾਂ ਕਿ ਉਨਾਂ ਨੂੰ ਕਿੰਨੇ ਘੰਟੇ ਹੋਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ