ਜੂਨੀਅਰ ਮਹਿਮੂਦ ਦੇ ਨਾਂਅ ਨਾਲ ਮਸ਼ਹੂਰ ਅਦਾਕਾਰ ਨਈਮ ਸੱਯਦ ਦਾ ਦਿਹਾਂਤ

ਮੁੰਬਈ, 8 ਦਸੰਬਰ - ਜੂਨੀਅਰ ਮਹਿਮੂਦ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਨਈਮ ਸੱਯਦ ਦਾ ਬੀਤੀ ਰਾਤ 2 ਵਜੇ ਮੁੰਬਈ 'ਚ ਦਿਹਾਂਤ ਹੋ ਗਿਆ। ਉਹ ਪੇਟ ਦੇ ਕੈਂਸਰ ਤੋਂ ਪੀੜਤ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਦੀ ਨਮਾਜ਼ ਤੋਂ ਬਾਅਦ ਸਾਂਤਾਕਰੂਜ਼ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮਿੱਤਰ ਨੇ ਕੀਤੀ।