ਉਜ਼ਬੇਕਿਸਤਾਨ ਅਤੇ ਫਿਜ਼ੀ ਦੇ ਭਾਰਤ 'ਚ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ)-ਭਾਰਤ 'ਚ ਉਜ਼ਬੇਕਿਸਤਾਨ ਦੇ ਰਾਜਦੂਤ ਮਿਸਟਰ ਖੁਰਸ਼ੀਦ ਬੇਕ ਅਤੇ ਫਿਜ਼ੀ ਦੇ ਰਾਜਦੂਤ ਸ੍ਰੀ ਦਲੇਸ਼ ਰੋਨੀਲ ਕੁਮਾਰ ਤੇ ਤੁਰਕੀਸਤਾਨ ਦੇ ਰਾਜਦੂਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਤੇ ਸਹਾਇਕ ਸੂਚਨਾ ਅਧਿਕਾਰੀ ਰਣਧੀਰ ਸਿੰਘ ਵਰਪਾਲ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।