ਲਾਲਦੁਹੋਮਾ ਨੇ ਚੁੱਕੀ ਮਿਜ਼ੋਰਮ ਦੇ ਮੁੱਖ ਮੰਤਰੀ ਅਹੁਦੇ ਵਜੋਂ ਸਹੁੰ

ਮਿਜ਼ੋਰਮ, 8 ਦਸੰਬਰ-ਜ਼ੋਰਮ ਪੀਪਲਜ਼ ਮੂਵਮੈਂਟ ਦੇ ਨੇਤਾ ਲਾਲਦੁਹੋਮਾ ਨੇ ਸ਼ੁੱਕਰਵਾਰ ਨੂੰ ਮਿਜ਼ੋਰਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਹਰੀ ਬਾਬੂ ਕੰਭਮਪਤੀ ਨੇ ਰਾਜਧਾਨੀ ਆਈਜ਼ੌਲ ਦੇ ਰਾਜ ਭਵਨ ਕੰਪਲੈਕਸ ’ਚ ਲਾਲਦੂਹੋਮਾ ਅਤੇ ਹੋਰ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।