ਮਹੂਆ ਮੋਇਤਰਾ ਨੂੰ ਲੈ ਕੇ ਨੈਤਿਕਤਾ ਕਮੇਟੀ ਦੀ ਰਿਪੋਰਟ ਲੋਕ ਸਭਾ 'ਚ ਪੇਸ਼, ਸਦਨ 'ਚ ਹੋਇਆ ਹੰਗਾਮਾ

ਨਵੀਂ ਦਿੱਲੀ, 8 ਦਸੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਦਿਨ ਹੈ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਚਾਰ ਮਿੰਟ ਬਾਅਦ ਹੀ ਲੋਕ ਸਭਾ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ। ਜਦੋਂ ਕਾਰਵਾਈ ਮੁੜ ਸ਼ੁਰੂ ਹੋਈ, ਤਾਂ ਐਥਿਕਸ ਕਮੇਟੀ ਦੇ ਚੇਅਰਮੈਨ ਅਤੇ ਭਾਜਪਾ ਦੇ ਸੰਸਦ ਮੈਂਬਰ ਵਿਜੇ ਸੋਨਕਰ ਨੇ ਮਹੂਆ ਮੋਇਤਰਾ ’ਤੇ ਲੱਗੇ ਪੈਸੇ ਬਦਲੇ ਸਵਾਲ ਪੁੱਛਣ ਦੇ ਇਲਜ਼ਾਮਾਂ 'ਤੇ ਰਿਪੋਰਟ ਪੇਸ਼ ਕੀਤੀ, ਜਿਸ ਤੋਂ ਬਾਅਦ ਸਦਨ 'ਚ ਹੰਗਾਮਾ ਹੋ ਗਿਆ।ਹੰਗਾਮੇ ਦਰਮਿਆਨ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।