ਫ਼ਿਰ ਆਇਆ ਨਵਾਂ ਫ਼ੈਸਲਾ, ਭਾਰਤ ਵਲੋਂ ਕੈਨੇਡਾ ਨਾਗਰਿਕਾਂ ਨੂੰ ਵੀਜ਼ਾ ਦੇਣ ’ਤੇ ਰੋਕ ਜਾਰੀ
ਨਵੀਂ ਦਿੱਲੀ, 21 ਸਤੰਬਰ-ਕੈਨੇਡੀਅਨ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਸ਼ੁਰੂਆਤੀ ਜਾਂਚ ਲਈ ਭਾਰਤ ਵਲੋਂ ਨਿਯੁਕਤ ਨਿੱਜੀ ਏਜੰਸੀ ਬੀ.ਐੱਲ.ਐੱਸ. ਨੇ ਇਕ ਵਾਰ ਫ਼ਿਰ ਆਪਣੀ ਵੈਬਸਾਈਟ 'ਤੇ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਨਾਲ ਸੰਬੰਧਤ ਨੋਟਿਸ ਜਾਰੀ ਕੀਤਾ ਪਰ ਕੁਝ ਘੰਟਿਆਂ ਬਾਅਦ ਇਸ ਨੂੰ ਹਟਾ ਦਿੱਤਾ। ਏਜੰਸੀ ਨੇ ਆਪਣੀ ਵੈੱਬਸਾਈਟ 'ਤੇ ਇਕ ਨੋਟਿਸ ਜਾਰੀ ਕੀਤਾ ਸੀ ਕਿ ਭਾਰਤੀ ਵੀਜ਼ਾ ਸੇਵਾਵਾਂ ਨੂੰ 'ਅਗਲੇ ਨੋਟਿਸ ਤੱਕ' ਮੁਅੱਤਲ ਕਰ ਦਿੱਤਾ ਗਿਆ ਹੈ।