ਫ਼ਤਿਹਪੁਰ ਸੀਕਰੀ 'ਚ ਸਮਾਰਕ 'ਤੇ ਰੇਲਿੰਗ ਤੋਂ ਡਿੱਗਣ ਕਾਰਨ ਫਰਾਂਸ ਦੀ ਇਕ ਮਹਿਲਾ ਸੈਲਾਨੀ ਦੀ ਮੌਤ

ਫ਼ਤਿਹਪੁਰ ਸੀਕਰੀ , 21 ਸਤੰਬਰ - ਭਾਨੂ ਚੰਦਰ ਗੋਸਵਾਮੀ, ਜ਼ਿਲ੍ਹਾ ਮੈਜਿਸਟ੍ਰੇਟ, ਆਗਰਾ ਨੇ ਕਿਹਾ ਹੈ ਕਿ ਫ਼ਤਿਹਪੁਰ ਸੀਕਰੀ 'ਚ ਸਮਾਰਕ 'ਤੇ ਰੇਲਿੰਗ ਤੋਂ ਡਿੱਗਣ ਕਾਰਨ ਫਰਾਂਸ ਦੀ ਇਕ ਮਹਿਲਾ ਸੈਲਾਨੀ ਦੀ ਮੌਤ ਹੋ ਗਈ । ਇਹ ਇਕ ਦੁਖਦਾਈ ਘਟਨਾ ਹੈ । ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਵੀ ਕੀਤੀ ਜਾ ਰਹੀ ਹੈ । ਜੇਕਰ ਇਸ ਮਾਮਲੇ ਵਿਚ ਕਿਸੇ ਵੀ ਪੱਧਰ 'ਤੇ ਕੋਈ ਅਣਗਹਿਲੀ ਪਾਈ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।