ਸਰਦ ਰੁੱਤ ਸੈਸ਼ਨ: ਕਾਂਗਰਸੀ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਦਿੱਤਾ ਮੁਲਤਵੀ ਮਤੇ ਦਾ ਨੋਟਿਸ

ਨਵੀਂ ਦਿੱਲੀ, 11 ਦਸੰਬਰ- ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਭਾਜਪਾ ਵਿਧਾਇਕ ਅਤੇ ਸਾਬਕਾ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬੇਟੇ ਨੂੰ ਇਕ ਮਾਈਨਿੰਗ ਕਾਰੋਬਾਰੀ ਤੋਂ ਰਿਸ਼ਵਤ ਦੇ ਪੈਸੇ ਟਰਾਂਸਫਰ ਕਰਨ ਦੀ ਚਰਚਾ ਕਰਦੇ ਦਿਖਾਈ ਦੇਣ ਵਾਲੀ ਇਕ ਕਥਿਤ ਵਾਇਰਲ ਵੀਡੀਓ ’ਤੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਹੈ।