ਕੇਂਦਰੀ ਮੰਤਰੀ ਹਰਦੀਪ ਪੁਰੀ ਅੱਜ ਕਰਨਗੇ ਵਿਕਸਿਤ ਭਾਰਤ ਦੇ ਰਾਜਦੂਤ ਦੀ ਨਿਯੁਕਤੀ
ਨਵੀਂ ਦਿੱਲੀ, 11 ਦਸੰਬਰ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਦੁਪਹਿਰ 1 ਵਜੇ ਵਿਕਸਿਤ ਭਾਰਤ ਦੇ ਰਾਜਦੂਤ ਦੀ ਨਿਯੁਕਤੀ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਨਮੋ ਐਪ ’ਤੇ ਵਿਕਸਿਤ ਭਾਰਤ ਅੰਬੈਸਡਰ ਮੋਡਿਊਲ ਵਿਚ ਪ੍ਰਭਾਵਸ਼ਾਲੀ ਕਾਰਜ ਕਰਨ ਦੀ 100 ਦਿਨਾਂ ਦੀ ਚੁਣੌਤੀ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ।