ਸੰਘਣੀ ਧੁੰਦ ਨੇ ਆਵਾਜਾਈ ਵਿਚ ਪਾਇਆ ਵਿਘਨ
![](/cmsimages/20231211/4370606__a.jpg)
ਸੁਰ ਸਿੰਘ, 11ਦਸੰਬਰ (ਧਰਮਜੀਤ ਸਿੰਘ)- ਸਰਦ ਰੁੱਤ ਦੀ ਅੱਜ ਪਈ ਪਹਿਲੀ ਧੁੰਦ ਨੇ ਜਿਥੇ ਆਵਾਜਾਈ ਵਿਚ ਵਿਘਨ ਪਾਇਆ, ਉਥੇ ਤਾਪਮਾਨ ਵਿਚ ਆਈ ਗਿਰਾਵਟ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਬੇਹੱਦ ਘੱਟ ਦ੍ਰਿਸ਼ਟਤਾ ਕਾਰਨ ਮੁੱਖ ਮਾਰਗ ਉੱਪਰ ਵਾਹਨ ਬੇਹੱਦ ਹੌਲੀ ਚੱਲਦੇ ਦਿਖਾਈ ਦਿੱਤੇ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਵੱਧ ਰਹੀ ਠੰਡ ਕਣਕ ਦੀ ਫ਼ਸਲ ਲਈ ਲਾਹੇਵੰਦ ਸਿੱਧ ਹੋਵੇਗੀ ।