ਸਾਈਪ੍ਰਸ ’ਚ ਫ਼ੌਤ ਹੋਏ ਲਵਜੀਤ ਸਿੰਘ ਦਾ ਅੰਤਿਮ ਸਸਕਾਰ ਭਲਕੇ ਹੋਵੇਗਾ

ਕੋਟਕਪੂਰਾ, 11 ਦਸੰਬਰ (ਮੋਹਰ ਸਿੰਘ ਗਿੱਲ)- ਰੁਜ਼ਗਾਰ ਦੀ ਭਾਲ ’ਚ 19 ਨਵੰਬਰ ਨੂੰ ਸਾਈਪ੍ਰਸ ’ਚ ਆਪਣੀ ਪਤਨੀ ਸੁਖਵਿੰਦਰ ਕੌਰ ਕੋਲ ਗਏ ਪਿੰਡ ਵਾਂਦਰ (ਮੋਗਾ) ਦੇ ਵਸਨੀਕ ਨੌਜਵਾਨ ਲਵਜੀਤ ਸਿੰਘ (27) ਪੁੱਤਰ ਅਜਾਇਬ ਸਿੰਘ ਦਾ ਅੰਤਿਮ ਸਸਕਾਰ 13 ਦਸੰਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਾਂਦਰ ਦੇ ਸਮਸ਼ਾਨਘਾਟ ’ਚ ਕੀਤਾ ਜਾਵੇਗਾ। ਲਵਜੀਤ ਸਿੰਘ ਦੀ ਸਾਈਪ੍ਰਸ ’ਚ 27 ਨਵੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਸਾਈਪ੍ਰਸ ਤੋਂ 12 ਦਸੰਬਰ ਨੂੰ ਦਿੱਲੀ ਵਿਖੇ ਪੁੱਜ ਜਾਵੇਗੀ।