ਰਾਮਾਂ ਮੰਡੀ, 11ਦਸੰਬਰ (ਤਰਸੇਮ ਸਿੰਗਲਾ)-ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਸਥਾਨਕ ਸੁਰਜੀਤ ਐੱਚ.ਪੀ.ਪੈਟਰੋਲ ਪੰਪ ਤਲਵੰਡੀ ਸਾਬੋ ਰੋਡ ਤੋਂ ਇਕ ਕਾਰ ਵਿਚ ਸਵਾਰ ਹੋ ਕੇ ਆਏ ਅੱਧੀ ਦਰਜਨ ਹਥਿਆਰਬੰਦ ਲੁਟੇਰਿਆਂ ਵਲੋਂ ਪਿਸਤੌਲ ਨਾਲ ਫਾਇਰ ਕਰਕੇ 95,600 ਰੁਪਏ ਨਕਦੀ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਪੁਲਿਸ ਵਲੋਂ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰਾਂ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਜਲਦੀ ਹੀ ਸਾਰੇ ਲੁਟੇਰਿਆਂ ਨੂੰ ਕਾਬੂ ਕਰਨ ਲੈਣ ਦਾ ਦਾਅਵਾ ਕੀਤਾ ਹੈ।