ਪੁਲਿਸ ਤੇ ਐਕਸਾਈਜ ਵਿਭਾਗ ਵਲੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ
ਚੋਗਾਵਾਂ, 11 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਡੀ.ਐਸ.ਪੀ. ਅਟਾਰੀ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਹੇਠ ਪੁਲਿਸ ਥਾਣਾ ਲੋਪੋਕੇ ਦੇ ਮੁਖੀ ਯਾਦਵਿੰਦਰ ਸਿੰਘ, ਪੁਲਿਸ ਪਾਰਟੀ ਤੇ ਐਕਸਾਈਜ ਇੰਸਪੈਕਟਰ ਗੁਰਮੀਤ ਕੌਰ ਵਲੋਂ ਪਿੰਡ ਮਾਨਾਵਾਲਾ ਵਿਖੇ ਛਾਪੇਮਾਰੀ ਦੌਰਾਨ ਹਜ਼ਾਰਾਂ ਲੀਟਰ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਖ਼ਬਰ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਲੋਪੋਕੇ ਪੁਲਿਸ ਤੇ ਐਕਸਾਇਜ ਵਿਭਾਗ ਵਲੋਂ ਛਾਪੇਮਾਰੀ ਦੌਰਾਨ ਸੁਖਵਿੰਦਰ ਸਿੰਘ ਦੇ ਘਰੋਂ ਹਜ਼ਾਰਾਂ ਲੀਟਰ ਲਾਹਣ ਸਮੇਤ ਸ਼ਰਾਬ ਕੱਢਣ ਵਾਲਾ ਸਮਾਨ ਬਰਾਮਦ ਕੀਤਾ ਗਿਆ।ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀ ਖ਼ਿਲਾਫ਼ ਐਕਸਾਇਜ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।