JALANDHAR WEATHER

ਧਾਰਾ 370 ਨੇ ਵੱਖਵਾਦ ਨੂੰ ਹੁਲਾਰਾ ਦਿੱਤਾ ਅਤੇ ਵੱਖਵਾਦ ਨੇ ਅੱਤਵਾਦ ਨੂੰ ਜਨਮ ਦਿੱਤਾ - ਰਾਜ ਸਭਾ 'ਚ ਅਮਿਤ ਸ਼ਾਹ

 ਨਵੀਂ ਦਿੱਲੀ, 11 ਦਸੰਬਰ - ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਰਾਜ ਸਭਾ ਵਿਚ ਜੰਮੂ-ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ, 2023 ਅਤੇ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2023 'ਤੇ ਗੱਲ ਕੀਤੀ। ਉਨ੍ਹਾਂ, "ਅੱਜ, (ਧਾਰਾ 370 'ਤੇ ਸੁਪਰੀਮ ਕੋਰਟ ਦਾ) ਫ਼ੈਸਲਾ ਵੀ ਆ ਗਿਆ ਹੈ। ਫਿਰ ਵੀ, ਉਹ (ਕਾਂਗਰਸ) ਕਹਿੰਦੇ ਹਨ ਕਿ ਉਹ ਇਸ ਨੂੰ ਸਵੀਕਾਰ ਨਹੀਂ ਕਰਦੇ ਅਤੇ ਧਾਰਾ 370 ਨੂੰ ਗਲਤ ਤਰੀਕੇ ਨਾਲ ਖ਼ਤਮ ਕੀਤਾ ਗਿਆ ਸੀ। ਮੈਂ ਉਨ੍ਹਾਂ ਨੂੰ ਇਹ ਨਹੀਂ ਸਮਝਾ ਸਕਦਾ ਕਿ ਅਸਲੀਅਤ ਕੀ ਹੈ।...ਧਾਰਾ 370 ਨੇ ਵੱਖਵਾਦ ਨੂੰ ਹੁਲਾਰਾ ਦਿੱਤਾ ਅਤੇ ਵੱਖਵਾਦ ਨੇ ਅੱਤਵਾਦ ਨੂੰ ਜਨਮ ਦਿੱਤਾ, ਇਕ ਗਲਤ ਫ਼ੈਸਲਾ ਲਿਆ ਜਾ ਸਕਦਾ ਹੈ, ਪਰ ਜਦੋਂ ਇਤਿਹਾਸ ਅਤੇ ਸਮਾਂ ਇਹ ਸਾਬਤ ਕਰਦਾ ਹੈ ਕਿ ਫ਼ੈਸਲਾ ਗਲਤ ਹੈ, ਤਾਂ ਦੇਸ਼ ਦੇ ਹਿਤਾਂ ਲਈ ਵਾਪਸ ਆਉਣਾ ਚਾਹੀਦਾ ਹੈ। ਮੈਂ ਹੁਣ ਵੀ ਕਹਿੰਦਾ ਹਾਂ, ਵਾਪਿਸ ਆ ਜਾਓ ਨਹੀਂ ਤਾਂ ਇਹ ਵੀ ਨਹੀਂ ਰਹੇਗਾ ਕਿ ਹੁਣ ਕਿੰਨੇ ਬਚੇ ਹਨ (ਸਦਨ ਲਈ ਚੁਣੇ ਗਏ ਸੰਸਦ ਮੈਂਬਰ) ਜੇਕਰ ਤੁਸੀਂ ਅੱਜ ਵੀ ਇਸ ਫ਼ੈਸਲੇ 'ਤੇ ਕਾਇਮ ਰਹਿਣਾ ਚਾਹੁੰਦੇ ਹੋ, ਜਨਤਾ ਦੇਖ ਰਹੀ ਹੈ - 2024 ਵਿਚ ਮੂੰਹ ਦੀ ਖਾਣੀ ਪਵੇਗੀ ਅਤੇ ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ