ਅਨੁਰਾਗ ਠਾਕੁਰ ਵਲੋਂ ਪਹਿਲੀ ਵਾਰ ਖੇਲੋ ਇੰਡੀਆ ਪੈਰਾ ਗੇਮਜ਼ 2023 ਦਾ ਉਦਘਾਟਨ
ਨਵੀਂ ਦਿੱਲੀ, 11 ਦਸੰਬਰ - ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਦੇ ਕੇ.ਡੀ. ਜਾਧਵ ਇੰਡੋਰ ਹਾਲ 'ਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਖੇਲੋ ਇੰਡੀਆ ਪੈਰਾ ਗੇਮਜ਼ 2023 ਦਾ ਰਸਮੀ ਉਦਘਾਟਨ ਕੀਤਾ।10 ਤੋਂ 17 ਦਸੰਬਰ ਤੱਕ ਦਿੱਲੀ ਦੇ ਤਿੰਨ ਸਥਾਨਾਂ 'ਤੇ ਹੋਣ ਵਾਲੀਆਂ ਇਨ੍ਹਾਂ ਖੇਡਾਂ 'ਚ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੇਵਾਵਾਂ ਖੇਡ ਬੋਰਡ ਦੇ 1,450 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ।