ਦਿੱਲੀ ਕੂਚ ਲਈ ਵੱਡੀ ਗਿਣਤੀ ’ਚ ਕਿਸਾਨ ਮਹਿਲਾਂ ਚੌਂਕ ਹੋਏ ਇਕੱਠੇ
ਦਿੜ੍ਹਬਾ ਮੰਡੀ/ਸੰਗਰੂਰ, 12 ਫਰਵਰੀ (ਹਰਬੰਸ ਸਿੰਘ ਛਾਜਲੀ)- ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰਨ ਲਈ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ-ਟਰਾਲੀਆਂ ਤੇ ਮਹਿਲਾਂ ਚੌਂਕ ਦਾਣਾ ਮੰਡੀ ਵਿਚ ਇੱਕਠੇ ਹੋ ਗਏ ਹਨ। ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ,ਅੰਮ੍ਰਿਤਸਰ, ਫਿਰੋਜ਼ਪੁਰ ਆਦਿ ਜ਼ਿਲ੍ਹਿਆਂ ਦੇ ਕਿਸਾਨ ਟਰੈਕਟਰ-ਟਰਾਲੀਆਂ ’ਤੇ ਪੂਰੇ ਬੰਦੋਬਸਤ ਨਾਲ ਦਾਣਾ ਮੰਡੀ ’ਚ ਰੁੱਕੇ ਹੋਏ ਹਨ। ਇੱਥੋਂ ਇੱਕਠੇ ਹੀ ਦਿੱਲੀ ਲਈ ਚਾਲੇ ਪਾਉਣਗੇ। ਦਿੱਲੀ-ਸੰਗਰੂਰ ਰਾਸ਼ਟਰੀ ਰਾਜ-52 ਦੇ ਨਾਲ ਤੇ ਮਹਿਲਾਂ ਚੌਂਕ ਦੀ ਦਾਣਾ ਮੰਡੀ ਲੱਗਦੀ ਹੈ।