ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ
ਲੌਂਗੋਵਾਲ, 12 ਫਰਵਰੀ (ਸ, ਸ,ਖੰਨਾ,ਵਿਨੋਦ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕਸਬਾ ਲੌਂਗੋਵਾਲ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਰੱਖੀ ਗਈ ਵਰਕਰ ਮਿਲਣੀ ਨੇ ਰੈਲੀ ਦਾ ਰੂਪ ਧਾਰਿਆ ਲਿਆ ਹੈ। ਸੱਤਾ ’ਚ ਆਪ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਲੋਕ ਆਪ ਮੁਹਾਰੇ ਵਰਕਰ ਮਿਲਣੀ ’ਚ ਪਹੁੰਚ ਰਹੇ ਹਨ, ਜਿਸ ਵਿਚ ਲੋਕ ਸਭਾ ਹਲਕਾ ਇੰਚਾਰਜ ਇਕਬਾਲ ਸਿੰਘ ਝੂੰਦਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਹਲਕਾ ਇੰਚਾਰਜ ਲਹਿਰਾ,ਵਿਧਾਨ ਸਭਾ ਹਲਕਾ ਇੰਚਾਰਜ ਰਜਿੰਦਰ ਦੀਪਾ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਲੀਡਰ ਮੌਜੂਦ ਹਨ।