JALANDHAR WEATHER

ਭਾਨਾ ਸਿੱਧੂ ਮਲੇਰਕੋਟਲਾ ਜੇਲ੍ਹ ’ਚੋਂ ਹੋਏ ਰਿਹਾਅ

ਮਲੇਰਕੋਟਲਾ, 11 ਫਰਵਰੀ (ਮੁਹੰਮਦ ਹਨੀਫ਼ ਥਿੰਦ)-ਭਾਨਾ ਸਿੱਧੂ ਉਰਫ਼ ਕਾਕਾ ਸਿੱਧੂ ਜੋ ਕਿ ਵੱਖ-ਵੱਖ ਮਾਮਲਿਆਂ ਅਧੀਨ ਸਬ ਜੇਲ੍ਹ ਮਲੇਰਕੋਟਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਬੰਦ ਹੈ, ਜਿਸ ਦੀ ਰਿਹਾਈ ਪਹਿਲਾਂ 10 ਫਰਵਰੀ ਨੂੰ ਹੋਣ ਦੀ ਸੰਭਾਵਨਾ ਸੀ ਪਰੰਤੂ ਕਿਸੇ ਕਾਰਨ ਉਸ ਦਿਨ ਰਿਹਾਈ ਨਹੀਂ ਹੋ ਸਕੀ ਅਤੇ ਫਿਰ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਹੁਣ ਭਾਨੇ ਸਿੱਧੂ ਨੂੰ 12 ਫਰਵਰੀ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਅੱਜ ਜਿਉਂ 12 ਫਰਵਰੀ ਦਾ ਸੂਰਜ ਚੜ੍ਹਨ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਨਾਕੇਬੰਦੀ ਅਤੇ ਜੇਲ੍ਹ ਦੇ ਬਾਹਰ ਏਜੰਸੀਆਂ ਦਾ ਜਮ੍ਹਾ ਹੋਣਾ ਇਸ ਗੱਲ ਦਾ ਸੰਕੇਤ ਦੇ ਰਿਹਾ ਸੀ ਕਿ ਅੱਜ ਸ਼ਾਇਦ ਭਾਨਾ ਸਿੱਧੂ ਨੂੰ ਸਬ ਜੇਲ੍ਹ ਮਲੇਰਕੋਟਲਾ ਚੋਂ ਰਿਹਾਅ ਕਰ ਦਿੱਤਾ ਜਾਵੇਗਾ। ਅੱਜ ਇੰਝ ਹੀ ਹੋਇਆ ਦੁਪਹਿਰ 1 ਵਜੇ ਦੇ ਕਰੀਬ ਭਾਨਾ ਸਿੱਧੂ ਨੂੰ ਸਬ ਜੇਲ੍ਹ ਮਲੇਰਕੋਟਲਾ ’ਚੋਂ ਰਿਹਾਅ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ