JALANDHAR WEATHER

ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਘੁੱਦਾ ਵਿਖੇ 36 ਕਰੋੜ ਦੀ ਲਾਗਤ ਦਾ ਪ੍ਰਬੰਧਕੀ ਬਲਾਕ ਦਾ ਰੱਖਿਆ ਨੀਂਹ ਪੱਥਰ

ਸੰਗਤ ਮੰਡੀ ,25 ਫਰਵਰੀ(ਦੀਪਕ ਸ਼ਰਮਾ) - ਸੰਗਤ ਮੰਡੀ ਅਧੀਨ ਚੱਲ ਰਹੀ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਘੁੱਦਾ ਵਿਖੇ ਪ੍ਰਬੰਧਕੀ ਬਲਾਕ ਅਤੇ ਕੇਂਦਰੀ ਲਾਈਬ੍ਰੇਰੀ ਦਾ ਨੀਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ’ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ’ਤੇ ਸੈਂਟਰ ਯੂਨੀਵਰਸਿਟੀ ਆਫ ਪੰਜਾਬ ਘੁੱਦਾ ਵਿਖੇ ਪਹੁੰਚੇ ਇਸ ਮੌਕੇ ਸਭ ਤੋਂ ਪਹਿਲਾਂ ਹਵਨ ਯੱਗ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਵਿਕਸਿਤ ਦੇਸ਼ ਬਣਾਉਣ ਲਈ ਬਹੁਤ ਹੀ ਉਪਰਾਲੇ ਕਰ ਰਹੇ ਹਨ । ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਕੇ ਉੱਚ ਪਦਵੀਆਂ ’ਤੇ ਪਹੁੰਚਣ ਲਈ ਇਹ ਯੂਨੀਵਰਸਿਟੀ ਬੜੇ ਹੀ ਉਪਰਾਲੇ ਕਰ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ