ਬੀਜੇਪੀ ਨੇ ਬਿਮਾਰ ਮੱਧ ਪ੍ਰਦੇਸ਼ ਨੂੰ ਮੁੜ ਸੁਰਜੀਤ ਕੀਤਾ ਤੇ ਵਿਕਸਤ ਰਾਜ ਬਣਾਇਆ - ਅਮਿਤ ਸ਼ਾਹ
ਛਤਰਪੁਰ (ਮੱਧ ਪ੍ਰਦੇਸ਼), 25 ਫਰਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੂਥ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾਕਿ ਸੋਨੀਆ-ਮਨਮੋਹਨ ਸਰਕਾਰ ਨੇ 2004-2014 ਤੱਕ ਮੱਧ ਪ੍ਰਦੇਸ਼ ਨੂੰ ਸਿਰਫ਼ 1,99,000 ਕਰੋੜ ਰੁਪਏ ਦਿੱਤੇ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ਼ 9 ਸਾਲਾ ਵਿਚ ਰਾਜ ਨੂੰ 7,74,000 ਕਰੋੜ ਰੁਪਏ ਦਿੱਤੇ। ਅਸੀਂ ਹਰ ਤੀਰਥ ਸਥਾਨ ਦਾ ਵਿਕਾਸ ਕੀਤਾ ਹੈ। ਬੀਜੇਪੀ ਨੇ ਬਿਮਾਰ ਮੱਧ ਪ੍ਰਦੇਸ਼ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਇਸ ਨੂੰ ਇਕ ਵਿਕਸਤ ਰਾਜ ਬਣਾਇਆ ਹੈ।