
ਅਟਾਰੀ, 25 ਫਰਵਰੀ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਪੁਲਿਸ ਥਾਣਾ ਘਰਿੰਡਾ ਨੇ 500 ਗ੍ਰਾਮ ਹੈਰੋਇਨ ਸਮੇਤ ਇਕ ਨੂੰਕਾਬੂ ਕੀਤਾ ਹੈ। ਐਸ.ਐਚ. ਓ. ਅਰਜਨ ਕੁਮਾਰ ਸਮੇਤ ਪੁਲਿਸ ਪਾਰਟੀ ਟੀ. ਪੁਆਇੰਟ ਪਿੰਡ ਖਾਸਾ ਨਜ਼ਦੀਕ ਮੌਜੂਦ ਸਨ । ਉਨ੍ਹਾ ਨੂੰ ਗੁਪਤ ਸੂਚਨਾ ਮਿਲੀ ਕਿ ਰੋਸ਼ਨ ਸਿੰਘ ਉਰਫ ਰੋਸ਼ੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਰੋੜਾਵਾਲਾ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਖਾਸਾ ਸਥਿਤ ਪੈਟਰੋਲ ਪੰਪ ਜੀਟੀ ਰੋਡ ਨਜ਼ਦੀਕ ਹੈਰੋਇਨ ਲੈ ਕੇ ਖੜਾ ਹੈ। ਉਹ ਪੁਲਿਸ ਪਾਰਟੀ ਨੂੰ ਦੇਖ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗਾ ਤਾਂ ਮੋਟਰਸਾਈਕਲ ਸਲਿਪ ਹੋ ਕੇ ਡਿੱਗ ਗਿਆ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। 500 ਗ੍ਰਾਮ ਹੈਰੋਇਨ ਲਿਫਾਫੇ 'ਚੋਂ ਬਰਾਮਦ ਹੋਈ ਹੈ । ਉਸ ਵਿਰੁੱਧ ਪਰਚਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।