JALANDHAR WEATHER

ਇੰਡੀਗੋ ਏਅਰਲਾਈਨ ਵਲੋਂ ਦਿੱਲੀ-ਅੰਮ੍ਰਿਤਸਰ ਵਿਚਾਲੇ ਘਰੇਲੂ ਇਕ ਹੋਰ ਉਡਾਣ ਸ਼ੁਰੂ

ਰਾਜਾਸਾਂਸੀ, 25 ਫਰਵਰੀ (ਹਰਦੀਪ ਸਿੰਘ ਖੀਵਾ )- ਇੰਡੀਗੋ ਏਅਰ ਲਾਇਨ ਵਲੋਂ ਘਰੇਲੂ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਮੁੱਖ ਰੱਖਦਿਆਂ ਕੁਝ ਸਮੇਂ ਲਈ ਦਿੱਲੀ-ਅੰਮ੍ਰਿਤਸਰ ਵਿਚਕਾਰ ਇਕ ਹੋਰ ਉਡਾਣ ਸ਼ੁਰੂ ਕੀਤੀ ਹੈ। ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਾਰਨ ਦਿੱਲੀ-ਅੰਮ੍ਰਿਤਸਰ ਵਿਚਕਾਰ ਉਡਾਣਾਂ ਦੀ ਮੰਗ ਅਤੇ ਕਿਰਾਏ ਅਜੇ ਵੀ ਉੱਚੇ ਹਨ। ਰੋਜ਼ਾਨਾ ਹਜ਼ਾਰਾਂ ਪੰਜਾਬੀ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਦਿੱਲੀ ਆਉਂਦੇ ਹਨ ਅਤੇ ਬੱਸਾਂ, ਕਾਰਾਂ ਜਾਂ ਟੈਕਸੀਆਂ ਰਾਹੀਂ ਸੜਕ ਰਾਹੀਂ ਪੰਜਾਬ ਪਹੁੰਚਦੇ ਹਨ। ਪਰ ਹੁਣ ਉਹ ਅੰਦੋਲਨ ਕਾਰਨ ਰਸਤੇ ਵਿਚ ਕਿਸੇ ਵਿਘਨ ਤੋਂ ਬਚਣ ਲਈ ਅੰਮ੍ਰਿਤਸਰ ਤੋਂ ਦਿੱਲੀ ਲਈ ਫਲਾਈਟ ਲੈਣ ਨੂੰ ਤਰਜੀਹ ਦੇ ਰਹੇ ਹਨ। ਕਿਸਾਨਾਂ ਦੇ ਚੱਲ ਰਹੇ ਧਰਨੇ ਦੌਰਾਨ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਯਾਤਰੀਆਂ ਦਾ ਵਾਧਾ ਹੋਇਆ । ਹਵਾਈ ਅੱਡੇ 'ਤੇ ਭੀੜ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਹਵਾਈ ਅੱਡੇ 'ਚ ਦਾਖ਼ਲ ਹੋਣ ਲਈ ਗੇਟ 'ਤੇ 7 ਘੰਟੇ ਲੱਗ ਜਾਂਦੇ ਹਨ। ਪਰੰਤੂ ਇਹ ਗੁਮਰਾਹ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਯਾਤਰੀਆਂ ਨੂੰ ਸਾਮਾਨ ਦੀ ਜਾਂਚ, ਚੈੱਕ-ਇਨ ਅਤੇ ਪ੍ਰਕਿਰਿਆਵਾਂ ਦੌਰਾਨ ਘਰੇਲੂ ਯਾਤਰੀਆਂ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ