ਚੋਣਾਂ ਤੋਂ ਬਾਅਦ ਵੀ ਜਾਰੀ ਰਹੇਗਾ ਭਾਜਪਾ ਅਤੇ ਜੇ.ਡੀ.ਐਸ. ਵਿਚਾਲੇ ਗਠਜੋੜ
ਬੈਂਗਲੁਰੂ, 17 ਅਪ੍ਰੈਲ- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਐਲਾਨ ਕੀਤਾ ਹੈ ਕਿ ਭਾਜਪਾ ਅਤੇ ਜੇ.ਡੀ.ਐਸ. ਵਿਚਾਲੇ ਗਠਜੋੜ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਬਰਕਰਾਰ ਰਹੇਗਾ। ਭਾਜਪਾ ਲੋਕ ਸਭਾ ਉਮੀਦਵਾਰ ਗਾਇਤਰੀ ਸਿੱਧੇਸ਼ਵਾਰਾ ਲਈ ਆਪਣੀ ਮੁਹਿੰਮ ਦੌਰਾਨ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੇਦੀਯੁਰੱਪਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੇ.ਡੀ.ਐਸ. ਦੇ ਸੁਪਰੀਮੋ ਐਚ.ਡੀ. ਦੇਵਗੌੜਾ ਵਿਚਾਲੇ ਗਠਜੋੜ ਨੂੰ ਜਾਰੀ ਰੱਖਣ ਬਾਰੇ ਗੱਲਬਾਤ ਹੋਈ ਹੈ।