JALANDHAR WEATHER

ਜੀਰਾ ਦੇ ਮੱਖੂ ਰੋਡ 'ਤੇ ਚੱਲੀ ਗੋਲੀ, 4 ਜ਼ਖਮੀ

ਜੀਰਾ, 17 ਅਪ੍ਰੈਲ (ਰਜਨੀਸ਼ ਕਥੂਰੀਆ, ਪ੍ਰਤਾਪ ਸਿੰਘ ਹੀਰਾ)-ਅੱਜ ਬਾਅਦ ਦੁਪਹਿਰ ਕਰੀਬ 3:00 ਵਜੇ ਜੀਰਾ-ਮੱਖੂ ਰੋਡ ਉਤੇ 2 ਧਿਰਾਂ ਵਿਚਾਲੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ, ਜਿਸ ਵਿਚ ਦੋਵਾਂ ਧਿਰਾਂ ਦੇ 4 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਸੋਨੂੰ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਗੱਜਣਵਾਲਾ ਤਹਿਸੀਲ ਬਾਘਾਪੁਰਾਣਾ ਨੇ ਕਿਹਾ ਕਿ ਉਸ ਦੀ ਜੀਰਾ-ਮੱਖੂ ਰੋਡ ਉਤੇ ਮੈਸਰਜ਼ ਸੋਨੂੰ ਐਂਡ ਸੰਦੀਪ ਮੋਟਰ ਗੈਰੇਜ ਨਾਮ ਦੀ ਗੱਡੀਆਂ ਦੀ ਮੁਰੰਮਤ ਕਰਨ ਦੀ ਵਰਕਸ਼ਾਪ ਹੈ ਅਤੇ ਦੁਪਹਿਰ ਕਰੀਬ 12:00 ਵਜੇ ਮਨਜੀਤ ਸਿੰਘ ਅਤੇ ਦਲਜੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਿੰਡ ਬਹਿਕ ਗੁੱਜਰਾਂ ਜਿਨ੍ਹਾਂ ਨੇ ਉਸ ਦੀ ਵਰਕਸ਼ਾਪ ਤੋਂ ਆਪਣੇ ਘੋੜੇ ਟਰਾਲੇ ਦੀ ਮੁਰੰਮਤ ਕਰਵਾਈ ਸੀ, ਦੇ ਪੈਸਿਆਂ ਦਾ ਹਿਸਾਬ-ਕਿਤਾਬ ਕਰ ਰਹੇ ਸਨ, ਜਿਸ ਦੌਰਾਨ ਇਨ੍ਹਾਂ ਦਾ ਵਰਕਸ਼ਾਪ ਦੇ ਬਾਹਰ ਕਿਸੇ ਨੌਜਵਾਨ ਨਾਲ ਮਾਮੂਲੀ ਤਕਰਾਰ ਹੋ ਗਿਆ ਅਤੇ ਬਾਅਦ ਦੁਪਹਿਰ ਕਰੀਬ 3:00 ਵਜੇ ਉਕਤ ਨੌਜਵਾਨ ਗੱਡੀਆਂ ਉਤੇ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਨਾਲ ਆਇਆ ਜਿਨ੍ਹਾਂ ਵਿਚੋਂ ਇਕ ਕੋਲ ਪਿਸਟਲ ਅਤੇ ਇਕ ਕੋਲ ਦੇਸੀ ਕੱਟਾ ਸੀ, ਨੇ 3 ਫਾਇਰ ਕੀਤੇ, ਜਿਸ ਦੌਰਾਨ ਇਕ ਫਾਇਰ ਦਾ ਸ਼ਰਾ ਉਸਦੀ ਲੱਤ ਉਤੇ ਲੱਗਾ ਅਤੇ ਇਸ ਝਗੜੇ ਦੌਰਾਨ ਮਨਜੀਤ ਸਿੰਘ ਅਤੇ ਦਲਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ