ਰਾਜਪੁਰਾ ਦੀ ਸ਼ੀਵੀਕਾ ਨੇ ਸਿਵਲ ਸੇਵਾਵਾਂ ਪ੍ਰੀਖਿਆ ਕੀਤੀ ਪਾਸ

ਰਾਜਪੁਰਾ, 17 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੀ ਸ਼ੀਵੀਕਾ ਹੰਸ ਨੇ ਸੇਵਾਵਾਂ ਪ੍ਰੀਖਿਆ ਪਾਸ ਪਾਸ ਕਰਕੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਤੇ ਸਾਰਾ ਦਿਨ ਉਸ ਦੇ ਪਿਤਾ ਸੁਨੀਲ ਹੰਸ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਸਕੇ ਸੰਬੰਧੀਆਂ ਨੇ ਸ਼ੀਵੀਕਾ ਨੂੰ ਮੁਬਾਰਕਬਾਦ ਦਿੱਤੀ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ।