
ਅਹਿਮਦਾਬਾਦ, 17 ਅਪ੍ਰੈਲ - ਆਈ.ਪੀ.ਐੱਲ. 2024 ਦੇ ਇਕ ਮੁਕਾਬਲੇ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਇਟਨਜ਼ ਦੀ ਪੂਰੀ ਟੀਮ 17.3 ਓਵਰਾਂ 'ਚ 89 ਦੌੜਾਂ ਬਣਾ ਕੇ ਆਊਟ ਹੋ ਗਈ। ਗੁਜਰਾਤ ਵਲੋਂ ਰਾਸ਼ਿਦ ਖ਼ਾਨ ਨੇ ਸਭ ਤੋਂ ਵੱਧ 31 (24 ਗੇਂਦਾਂ) ਦੌੜਾਂ ਬਣਾਈਆਂ। ਦਿੱਲੀ ਵਲੋਂ ਮੁਕੇਸ਼ ਕੁਮਾਰ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ।ਆਈ.ਪੀ.ਐੱਲ. ਦੇ ਇਸ ਸੀਜ਼ਨ ਦਾ ਕਿਸੇ ਟੀਮ ਵਲੋਂ ਬਣਾਇਆ ਇਹ ਸਭ ਤੋਂ ਘੱਟ ਸਕੋਰ ਹੈ।