JALANDHAR WEATHER

ਤੇਜ਼ ਤੁਫ਼ਾਨ ਨਾਲ ਬਿਜਲੀ ਦੇ ਖੰਭੇ ਡਿਗੇ ਬੱਸ ਤੇ ਟ੍ਰੈਕਟਰ 'ਤੇ

ਜੈਤੋ, 19 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ ) - ਅੱਜ ਆਏ ਤੇਜ਼ ਤੁਫ਼ਾਨ ਨਾਲ ਸਥਾਨਕ ਕੋਟਕਪੂਰਾ ਰੋਡ ’ਤੇ ਸਥਿਤ ਬਿਜਲੀ ਦੇ ਖੰਭੇ ਇਕ ਪ੍ਰਾਈਵੇਟ ਬੱਸ ਅਤੇ ਟ੍ਰੈਕਟਰ ’ਤੇ ਡਿੱਗ ਗਏ । ਪ੍ਰੰਤੂ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਅੱਜ ਅਚਾਨਕ ਆਏ ਤੇਜ਼ ਮੀਂਹ ਨਾਲ ਜਿਥੇ ਕਿਸਾਨਾਂ ਦੀਆਂ ਚਿੰਤਾ ਵਿਚ ਵਾਧਾ ਹੋਇਆ ਹੈ| ਉਥੇ ਹੀ ਸਥਾਨਕ ਕੋਟਕਪੂਰਾ ਰੋਡ ’ਤੇ ਇਸ ਤੇਜ਼ ਤੁਫ਼ਾਨ ਨਾਲ ਕਰੀਬ 15 ਬਿਜਲੀ ਦੇ ਖੰਬੇ ਸੜਕ ’ਤੇ ਆ ਡਿੱਗੇ ਅਤੇ ਉਕਤ ਰੋਡ ਤੋਂ ਲੰਘ ਰਹੀ ਨਿਊਂ ਦੀਪ ਦੀ ਬੱਸ ਅਤੇ ਟ੍ਰੈਕਟਰ ਨੂੰ ਵੀ ਲਪੇਟ ਵਿਚ ਲੈ ਲਿਆ । ਬਿਜਲੀ ਦੇ ਡਿੱਗੇ ਖੰਭਿਆਂ ਦੀ ਸੂਚਨਾ ਮਿਲਦਿਆਂ ਬਿਜਲੀ ਬੋਰਡ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ