
ਗੁਰੂਸਰ ਸੁਧਾਰ,19 ਅਪ੍ਰੈਲ (ਜਗਪਾਲ ਸਿੰਘ ਸਿਵੀਆਂ) - ਨੇੜਲੇ ਪਿੰਡ ਤੁਗਲ ਦੇ 33 ਸਾਲਾ ਮਜ਼ਦੂਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋਗਿੰਦਰ ਸਿੰਘ ਲੰਬੇ ਸਮੇਂ ਤੋਂ ਮਜ਼ਦੂਰੀ ਕਰਦਾ ਸੀ, ਘੱਟ ਆਮਦਨ ਅਤੇ ਪਰਿਵਾਰਿਕ ਗੁਜ਼ਾਰੇ ਲਈ ਕਾਫੀ ਕਰਜਾ ਚੁੱਕਿਆ ਹੋਇਆ ਸੀ । ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਸੀ। ਜਿਸ ਦੇ ਚੱਲਦਿਆਂ ਬੀਤੀ ਦੇਰ ਰਾਤ ਉਸ ਨੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਿਤਾ ,ਮਾਤਾ ਪਤਨੀ ਤੋਂ ਇਲਾਵਾ 11ਸਾਲ ਅਤੇ 4 ਸਾਲ ਦੀਆਂ ਦੋ ਬੱਚੀਆਂ ਨੂੰ ਛੱਡ ਗਿਆ ਹੈ। ਸੁਧਾਰ ਪੁਲਿਸ ਸਟੇਸ਼ਨ ਦੇ ਏ.ਐਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹਰਭਜਨ ਸਿੰਘ ਦੇ ਬਿਆਨਾਂ 'ਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।