JALANDHAR WEATHER

ਪਿੰਡ ਰਸੂਲਪੁਰ ਦੇ ਨੌਜਵਾਨ ਦੀ ਸਾਊਦੀ ਅਰਬ ’ਚ ਟਰੱਕ ਪਲਟਨ ਕਾਰਨ ਹੋਈ ਮੌਤ

ਊਧਨਵਾਲ , 19 ਅਪ੍ਰੈਲ (ਪਰਗਟ ਸਿੰਘ)-ਨਜ਼ਦੀਕ ਪੈਂਦੇ ਪਿੰਡ ਰਸੂਲਪੁਰ ਦੇ ਨੌਜਵਾਨ ਦੀ ਸਊਦੀ ਅਰਬ ਵਿਚ ਟਰੱਕ ਪਲਟਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ। ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਅਮਨਦੀਪ ਸਿੰਘ ਨੂੰ ਘਰ ਦੀ ਗ਼ਰੀਬੀ ਦੂਰ ਕਰਨ ਲਈ ਕਰੀਬ ਡੇਢ ਸਾਲ ਪਹਿਲਾਂ ਕਰਜ਼ਾ ਚੁੱਕ ਸਾਊਦੀ ਅਰਬ ਭੇਜਿਆ ਸੀ ਅਤੇ ਉੱਥੇ ਕੰਪਨੀ ਵਿਚ ਟਰਾਲਾ ਡਰਾਈਵਰ ਸੀ। ਉਹ ਟਰਾਲਾ ਵਿਚਲੇ ਸਮਾਨ ਨੂੰ ਖਾਲੀ ਕਰਕੇ ਕੇ ਜਦ ਵਾਪਸ ਆ ਰਿਹਾ ਸੀ ਤਾਂ ਅਚਾਨਕ ਟਰਾਲੇ ਦਾ ਸੰਤੁਲਨ ਵਿਗੜਨ ਕਾਰਨ ਪੁਲ ਤੋਂ ਟਰਾਲਾ ਪਲਟ ਗਿਆ ਜਿਸ ਵਿਚ ਮੇਰੇ ਪੁੱਤਰ ਅਮਨਦੀਪ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ। ਉਸ ਨੂੰ ਹਸਪਤਾਲ ਵਿਚ ਭੇਜਿਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ