ਮਨੀਪੁਰ ਦੇ ਇੰਫਾਲ 'ਚ ਪੋਲਿੰਗ ਬੂਥ 'ਤੇ ਗੋਲੀਬਾਰੀ, ਇਕ ਵਿਅਕਤੀ ਜ਼ਖਮੀ
ਇੰਫਾਲ, 19 ਅਪ੍ਰੈਲ - ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਮਨੀਪੁਰ ਦੇ ਇੰਫਾਲ ਦੇ ਮੋਇਰੰਗਕੰਪੂ ਸਜੇਬ ਅਵਾਂਗ ਲੀਕਾਈ 'ਚ ਇਕ ਪੋਲਿੰਗ ਬੂਥ 'ਤੇ ਅਣਪਛਾਤੇ ਬਦਮਾਸ਼ਾਂ ਵਲੋਂ ਗੋਲੀਬਾਰੀ ਅਤੇ ਝੜਪ ਦੀ ਘਟਨਾ ਵਾਪਰੀ ਹੈ । ਇਸ ਘਟਨਾ 'ਚ ਇਕ ਨਾਗਰਿਕ ਜ਼ਖਮੀ ਹੋ ਗਿਆ। ਮੋਇਰੰਗਕੰਪੂ ਦੀ ਬਲਾਕ ਪੱਧਰੀ ਅਧਿਕਾਰੀ ਸਜੇਬ ਸੁਰਬਾਲਾ ਦੇਵੀ ਨੇ ਦੱਸਿਆ ਕਿ ਅਚਾਨਕ ਦੋ ਵਿਅਕਤੀ ਇੱਥੇ ਆਏ ਅਤੇ ਕਾਂਗਰਸ ਅਤੇ ਭਾਜਪਾ ਦੇ ਪੋਲਿੰਗ ਏਜੰਟਾਂ ਬਾਰੇ ਪੁੱਛਿਆ। ਉਹ ਕਾਂਗਰਸੀ ਏਜੰਟ ਨੂੰ ਹੱਥ ਫੜ ਕੇ ਬਾਹਰ ਲੈ ਗਿਆ। ਫਿਰ ਦੋ ਵਿਅਕਤੀਆਂ ਨੇ ਕਾਰ ਦੇ ਅੰਦਰੋਂ ਗੋਲੀਆਂ ਚਲਾ ਦਿੱਤੀਆਂ। ਇਕ ਵਿਅਕਤੀ ਜ਼ਖ਼ਮੀ ਹੋ ਗਿਆ।