JALANDHAR WEATHER

ਸੁਨਾਮ 'ਚ ਬੇਮੌਸਮੀ ਬਾਰਿਸ਼ ਨੇ ਕਿਸਾਨੀ ਦਾ ਕੀਤਾ ਭਾਰੀ ਨੁਕਸਾਨ

ਸੁਨਾਮ ਊਧਮ ਸਿੰਘ ਵਾਲਾ,18 ਅਪ੍ਰੈਲ ( ਸਰਬਜੀਤ ਸਿੰਘ ਧਾਲੀਵਾਲ) - ਇਸ ਵਾਰ ਮੌਸਮ 'ਚ ਅਣਕਿਆਸੀ ਤਬਦੀਲੀ ਕਾਰਨ ਮੰਡੀਆਂ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਢੇਰੀਆਂ ਕੋਲ ਬੈਠੇ ਕਿਸਾਨ ਜਿੱਥੇ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹੋ ਰਹੇ ਸਨ ਉਥੇ ਹੀ ਅੱਜ ਪਈ ਬੇਮੌਸਮੀ ਬਾਰਿਸ਼ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਥਾਨਕ ਅਨਾਜ ਮੰਡੀ 'ਚ ਪਏ ਇਸ ਮੀਂਹ ਨਾਲ ਜਿੱਥੇ ਕਿਸਾਨਾਂ ਦੀਆਂ ਮੰਡੀ ਵਿਚ ਪਈਆਂ ਕਣਕ ਦੀਆਂ ਢੇਰੀਆਂ ਹੇਠ ਪਾਣੀ ਵੜ ਗਿਆ ਉੱਥੇ ਹੀ  ਵਪਾਰੀਆਂ ਅਤੇ ਖ਼ਰੀਦਏਜੰਸੀਆਂ ਵਲੋਂ ਖ਼ਰੀਦ ਕੀਤੀ ਗਈ ਕਣਕ ਦੀਆਂ ਬੋਰੀਆਂ ਵੀ ਨਾਲ ਭਿੱਜ ਗਈਆਂ । ਮੰਡੀ ਵਿਚ ਕਿਸਾਨ ਆਪਣੀਆਂ ਕਣਕ ਦੀਆਂ ਢੇਰੀਆਂ ਹੇਠੋਂ ਪਾਣੀ ਕੱਢ ਕੇ ਫ਼ਸਲ ਨੂੰ ਬਚਾਉਣ ਦੇ ਯਤਨ ਵਿਚ ਲੱਗੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ